ਵਾਲ ਟਰਾਂਸਪਲਾਂਟ ਜਾਂ ਨਵੇਂ ਵਾਲ ਲਗਵਾਉਣਾ ਕੀ ਹੈ ?

ਵਾਲ ਟਰਾਂਸਪਲਾਂਟ ਜਾਂ ਨਵੇਂ ਵਾਲ ਲਗਵਾਉਣਾ ਕੀ ਹੈ ?

ਵਾਲ ਕੁਦਰਤ ਵਲੋਂ ਦਿਤਾ ਗਿਆ ਸੁੰਦਰਤਾ ਦਾ ਇਕ ਤੋਹਫ਼ਾ ਹੈ ਅਤੇ ਹਰੇਕ ਮਨੁੱਖ, ਚਾਹੇ ਉਹ ਮਹਿਲਾ ਹੋਵੇ ਜਾਂ ਪੁਰੁਸ਼, ਦੀ ਸੁੰਦਰਤਾ ਵਿਚ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ |

ਵਾਲਾਂ ਦਾ ਟਰਾਂਸਪਲਾਂਟ ਇਕ ਬਹੁਤ ਮਹੱਤਵਪੂਰਨ ਤਕਨੀਕ ਹੈ ਜਿਸਦੇ ਅੰਤਰਗਤ ਤੁਹਾਡੇ ਗੰਜੇਪਨ ਦਾ ਇਲਾਜ ਸਫਲਤਾ ਪੂਰਵਕ ਕੀਤਾ ਜਾਂਦਾ ਹੈ | ਤੁਹਾਡੇ ਸ਼ਰੀਰ ਦੇ ਕਿਸੇ ਹੋਰ ਹਿੱਸੇ ਤੋਂ ਵਾਲ ਲੈ ਕੇ ਗੰਜੇਪਨ ਵਾਲੀ ਜਗ੍ਹਾ ਲਗਾਏ ਜਾਂਦੇ ਹਨ | ਵਾਲਾਂ ਨੂੰ ਦੁਬਾਰਾ ਉੱਗਾਉਂਣ ਲਈ ਕਈ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਫਿਰ ਵੀ ਵਾਲਾਂ ਦਾ ਦੁਬਾਰਾ ਉੱਗਣਾ ਜਿਆਦਾਤਰ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਵਿਧੀ ਨਾਲ ਵਾਲ ਟਰਾਂਸਪਲਾਂਟ ਕਰਵਾ ਰਹੇ ਹੋ |

ਵਾਲ ਟਰਾਂਸਪਲਾਂਟ ਕਰਨ ਦੀਆ ਬਹੁਤ ਸਾਰੀਆਂ ਵਿਧੀਆਂ ਹਨ , ਪਰ ਇਹ ਫੈਸਲਾ ਤੁਹਾਡਾ ਡਾਕਟਰ ਕਰੇਗਾ ਕਿ ਤੁਹਾਡੇ ਹੈ ਕਿਹੜੀ ਵਿਧੀ ਸਭ ਤੋਂ ਉੱਤਮ ਰਹੇਗੀ | ਅੱਜਕਲ ਜ਼ਆਦਾਤਰ ਪੀਆਰਪੀ ਅਤੇ ਐਫਯੂਈ ਤਕਨੀਕਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ | ਇਹਨਾ ਦੋਵਾਂ ਵਿਚੋਂ ਪੀਆਰਪੀ ਸਭ ਤੋਂ ਵੱਧ ਵਿਸ਼ਵਾਸਯੋਗ ਅਤੇ ਸੁਰੱਖਿਅਤ ਹੈ | ਇਸ ਤਕਨੀਕ ਵਿਚ ਵਾਲਾਂ ਨੂੰ ਬਿਨਾ ਕਿਸੇ ਅਪਰੇਸ਼ਨ ਦੇ ਬਾਹਰੀ ਇਲਾਜ ਨਾਲ ਹੈ ਉਗਾਇਆ ਜਾਂਦਾ ਹੈ | ਤੁਹਾਡੇ ਆਪਣੇ ਖੂਨ ਨਾਲ ਤੁਹਾਡੇ ਗੰਜੇਪਨ ਦਾ ਇਲਾਜ ਕਾਫੀ ਵਧੀਆ ਨਤੀਜੇ ਦਿੰਦਾ ਹੈ |

ਟਰਾਂਸਪਲਾਂਟ ਕੀਤੇ ਗਏ ਵਾਲਾਂ ਦੀ ਉਮਰ -

ਟਰਾਂਸਪਲਾਂਟ ਕੀਤੇ ਗਏ ਵਾਲਾਂ ਦੀ ਉਮਰ

ਟਰਾਂਸਪਲਾਂਟ ਤੋਂ ਬਾਦ ਉਗਾਏ ਗਏ ਵਾਲਾਂ ਦੀ ਉਮਰ ਤੁਹਾਡੇ ਪਹਿਲਾਂ ਵਾਲੇ ਵਾਲਾਂ ਜਿਨੀ ਹੀ ਹੁੰਦੀ ਹੈ | ਇਹ ਤੁਹਾਡੇ ਆਪਣੇ ਵਾਲ ਹਨ ਅਤੇ ਤੁਹਾਡੇ ਹੀ ਸ਼ਰੀਰ ਦੇ ਕਿਸੇ ਹਿੱਸੇ ਤੋਂ ਲਾਏ ਗਏ ਕੁਦਰਤੀ ਵਾਲ ਹਨ | ਵਾਲਾਂ ਦੀ ਲੰਬੀ ਉਮਰ ਅਤੇ ਇਕਸਾਰਤਾ ਪੀਆਰਪੀ ਤਕਨੀਕ ਸਭ ਤੋਂ ਬੇਹਤਰ ਹੈ ਅਤੇ ਬਾਹਰੀ ਇਲਾਜ ਹੋਣੇ ਦੇ ਕਰਨ ਕਿਸੇ ਕਿਸਮ ਦੇ ਨੁਕਸਾਨ , ਖੂਨ ਨਿਕਲਣ ਅਤੇ ਅਲਰਜੀ ਦੇ ਮਾਮਲੇ ਨਾ ਮਾਤਰ ਹੁੰਦੇ ਹਨ | ਜਦੋਂ ਤੁਸੀਂ ਵਾਲਾਂ ਦਾ ਟਰਾਂਸਪਲਾਂਟ ਕਰਵਾਉਂਦੇ ਹੋ ਤਾ ਨਵੇਂ ਆਏ ਹੋਏ ਵਾਲਾਂ ਨੂੰ ਕੁਜ ਸਮੇ ਲਈ ਪਹਿਲਾਂ ਵਾਲੇ ਵੱਲਣ ਤੋਂ ਵੱਧ ਦੇਖਭਾਲ ਅਤੇ ਸੇਵਾ ਦੀ ਜਰੂਰਤ ਹੁੰਦੀ ਹੈ | ਇਸ ਵਾਰ ਜਦੋਂ ਵਾਲ ਵਾਧਾ ਸ਼ੁਰੂ ਕਰ ਦਿੰਦੇ ਹਨ ਤਾ ਬਾਕੀ ਵਾਲਾਂ ਵਾਂਗੂ ਹੀ ਦੇਖਭਾਲ ਕਰ ਸਕਦੇ ਹੋਂ| ਕਈ ਵਾਰ ਪਰ ਬਹੁਤ ਘੱਟ ਮਾਮਲਿਆਂ ਵਿਚ ਏਦਾਂ ਹੁੰਦਾ ਹੈ ਕਿ ਨਵੇਂ ਲਾਗਏ ਹੋਏ ਵਾਲ ਵਧਣਾ ਬੰਦ ਕਰ ਦਿੰਦੇ ਹਨ | ਇਸ ਸਮਸਿਆ ਦਾ ਇਕੋ ਇਕ ਹਲ ਇਹ ਹੈ ਕਿ ਤੁਸੀਂ ਕਿਸੇ ਤਕਨੀਕੀ ਮਾਹਰ ਡਾਕਟਰ ਤੋਂ ਹੀ ਆਪਣੇ ਵਾਲ ਟਰਾਂਸਪਲਾਂਟ ਕਾਰਵਣੇ ਹਨ | ਤੁਹਾਨੂੰ ਇਸ ਤਰਾਂ ਦਾ ਵਾਲਾਂ ਦਾ ਮਾਹਰ ਡਾਕਟਰ ਲੱਭਣਾ ਪਵੇਗਾ ਜਿਸਨੂੰ ਘਟੋ ਘਟ ਪੰਜ ਸਾਲਾਂ ਦਾ ਤਜਰਬਾ ਹੋਵੇ |

ਕੀ ਇਹ ਅਸਲੀ ਹਨ ?

ਕੀ ਇਹ ਅਸਲੀ ਹਨ ?

ਇਸ ਤਕਨੀਕ ਵਿਚ ਸਿਰਫ ਤੇ ਸਿਰਫ ਤੁਹਾਡੇ ਵਾਲਾਂ ਦਾ ਸਥਾਨ ਬਦਲਿਆ ਜਾਂਦਾ ਹੈ , ਜਦੋਕਿ ਵਾਲ ਤੁਹਾਡੇ ਆਪਣੇ ਤੇ ਅਸਲੀ ਹੀ ਹੁੰਦੇ ਹਨ | ਵਾਲਾਂ ਦਾ ਰੰਗ, ਮੋਟਾਈ ਅਤੇ ਵਧਣ ਦੀ ਰਫਤਾਰ ਸਮੇਤ ਸਾਰੀਆਂ ਚੀਜਾਂ ਤੁਹਾਡੇ ਆਪਣੇ ਅਸਲੀ ਵਾਲਾਂ ਜਿੰਨੀਆਂ ਹੀ ਹੁੰਦਿਆਂ ਹਨ | ਵਾਲ ਉਗਾਉਣ ਦਾ ਇਕ ਤਰੀਕਾ ਬਾਕੀ ਦੇ ਤਰੀਕਿਆਂ ਨਾਲੋਂ ਵੱਧ ਸਫਲ ਹੈ | ਇਸ ਤਰੀਕੇ ਨਾਲ ਡਾਕਟਰ ਕਾਫੀ ਸਮੇ ਤੋਂ ਸਫਲਤਾ ਪੂਰਵਕ ਵਾਲ ਉਗਾ ਰਹੇ ਹਨ | ਗੰਜੇਪਨ ਵਾਲੀ ਜਗ੍ਹਾ ਨੂੰ ਫਿਰ ਤੋਂ ਵਾਲਾਂ ਨਾਲ ਭਰਪੂਰ ਕਰਨ ਲਈ ਇਹ ਬਹੁਤ ਕਾਰਗਾਰ ਸਾਬਿਤ ਹੋ ਰਹੀ ਹੈ |

ਵਾਲਾਂ ਦੇ ਟਰਾਂਸਪਲਾਂਟ ਤੋਂ ਬਾਦ ਕਿੰਨੇ ਦਿਨਾਂ ਅੰਦਰ ਦੁਬਾਰਾ ਵਧਣਾ ਸ਼ੁਰੂ ਕਰਦੇ ਹਨ ?

ਵਾਲਾਂ ਦੇ ਟਰਾਂਸਪਲਾਂਟ ਤੋਂ ਬਾਦ ਕਿੰਨੇ ਦਿਨਾਂ ਅੰਦਰ ਦੁਬਾਰਾ ਵਧਣਾ ਸ਼ੁਰੂ ਕਰਦੇ ਹਨ ?

ਇਹ ਦੋ ਗੱਲਾਂ ਤੇ ਨਿਰਭਰ ਕਰਦਾ ਹੈ , ਇਕ ਤਾ ਇਹ ਹੈ ਕੀ ਤੁਹਾਡੇ ਪਹਿਲਾਂ ਵਾਲੇ ਕੁਦਰਤੀ ਵਾਲ ਕਿਸ ਗਤੀ ਨਾਲ ਵਧਦੇ ਹਨ ਅਤੇ ਦੂਸਰਾ ਇਹ ਕੀ ਤੁਸੀਂ ਕਿਸ ਤਕਨੀਕ ਨਾਲ ਅਤੇ ਕਿਸ ਡਾਕਟਰ ਤੋਂ ਵਾਲ ਦਾ ਟਰਾਂਸਪਲਾਂਟ ਕਰਵਾਇਆ ਹੈ ਇਸ ਵਿਧੀ ਦੇ ਅੰਤਰਗਤ ਤੁਸੀਂ ਸਿਰਫ ਵਾਲਾਂ ਦੀ ਜਗ੍ਹਾ ਬਾਦਲ ਰਹੇ ਹੋ ਪਰ ਵਾਲ ਤਾ ਤੁਹਾਡੇ ਪਹਿਲਾਂ ਵਾਲੇ ਹੀ ਹੋਣ ਕਰਕੇ ਸਾਰਾ ਕੁਜ ਪਹਿਲਾਂ ਵਰਗਾ ਹੀ ਰਹੇਗਾ | ਇਸਤੋਂ ਇਲਾਵਾ ਵਾਲਾਂ ਨੂੰ ਤੇਜ ਗਤੀ ਨਾਲ ਵਧਾਉਣ ਲਈ ਵਾਲ ਟਰਾਂਸਪਲਾਂਟ ਕਰਨ ਦੀਆਂ ਨਵੀਆਂ ਤਕਨੀਕਾਂ ਵੀ ਆ ਰਹੀਆਂ ਹਨ ਅਤੇ ਡਾਕਟਰ ਕੁਜ ਖਾਸ ਦਵਾਈਆਂ ਦਾ ਨਾਲ ਵੀ ਤੁਹਾਡੇ ਵਾਲਾਂ ਦੇ ਵਧਣ ਦੀ ਰਫਤਾਰ ਵਧਾ ਸਕਦਾ ਹੈ |

ਠੀਕ ਹੋਣ ਦਾ ਸਮਾਂ -

ਠੀਕ ਹੋਣ ਦਾ ਸਮਾਂ

ਵਾਲਾਂ ਦਾ ਟਰਾਂਸਪਲਾਂਟ ਕਰਵਾਉਣ ਤੋਂ ਬਾਦ ਤੁਹਾਨੂੰ ਹਸਪਤਾਲ ਵਿਚ ਰਹਿਣ ਦੀ ਕੋਈ ਜਰੂਰਤ ਨਹੀਂ ਹੁੰਦੀ ਤੁਸੀਂ ਉਸੇ ਸਮੇ ਘਰ ਆ ਸਕਦੇ ਹੋ | ਅਪਰੇਸ਼ਨ ਨਾਲ ਵੱਲ ਟਰਾਂਸਪਲਾਂਟ ਕਰਨ ਵਾਲੀਆਂ ਵਿਧੀਆਂ ਵਿਚ ਤੁਹਾਨੂੰ ਵਾਲ ਲਗਵਾਉਣ ਤੋਂ ਬਾਦ ਘਰ ਬੈਠ ਕੇ ਕਈ ਦਵਾਈਆਂ ਦਾ ਪ੍ਰਯੋਗ ਕਰਨਾ ਪੈਦਾ ਹੈ | ਇਕ ਜਾਂ ਦੋ ਹਫਤਿਆਂ ਦੇ ਅੰਦਰ ਵੱਲ ਵਧਣਾ ਸ਼ੁਰੂ ਕਰ ਦਿੰਦੇ ਹਨ | ਇਸ ਸਮੇ ਅੰਦਰ ਨਵੇਂ ਵਾਲਾਂ ਨੂੰ ਖਾਸ ਦੇਖਭਾਲ ਦੀ ਜਰੂਰਤ ਹੁੰਦੀ ਹੈ , ਕਿਸੇ ਵੀ ਸਖ਼ਤ ਚੀਜ ਤੋਂ ਬਚਾ ਕੇ ਰੱਖਣਾ ਅਤੇ ਸੌਣ ਵੇਲੇ ਵੀ ਖਾਸ ਸਾਵਧਾਨੀ ਵਰਤਣੀ ਪਵੇਗੀ | ਵਾਲਾਂ ਦੀਆਂ ਜੜਾਂ ਨਰਮ ਹੋਣ ਕਰਨ ਨੁਕਸਾਨ ਦਾ ਡਰ ਬਣਿਆ ਰਹਿੰਦਾ ਹੈ |

ਵਾਲਾਂ ਨੂੰ ਝੜ੍ਹਣ ਤੋਂ ਅਸੀਂ ਕਿਵੇਂ ਬਚਾ ਸਕਦੇ ਹਾਂ?

ਵਾਲਾਂ ਨੂੰ ਝੜ੍ਹਣ ਤੋਂ ਅਸੀਂ ਕਿਵੇਂ ਬਚਾ ਸਕਦੇ ਹਾਂ?

ਵਾਲਾਂ ਨੂੰ ਝੜ੍ਹਣ ਤੋਂ ਰੋਕਣ ਲਈ ਸਭ ਤੋਂ ਵਧੀਆ ਤਰੀਕਾ ਤੰਦਰੁਸਤੀ ਅਤੇ ਖੁਸ਼ ਮਿਜਾਜ ਜੀਵਨ ਸ਼ੈੱਲੀ ਹੈ | ਜੀਵਨ ਵਿਚ ਤਨਾਵ ਅਤੇ ਦਬਾਵ ਬਿਲਕੁਲ ਨਹੀਂ ਹੋਣਾ ਚਾਹੀਦਾ | ਭੋਜਨ ਵਿਚ ਸਾਰੇ ਪੋਸ਼ਟਿਕ ਤੱਥ ਸਹੀ ਮਾਤਰਾ ਵਿਚ ਹੋਣੇ ਚਾਹੀਦੇ ਹਨ ਅਤੇ ਨਸ਼ੀਲੇ ਪਦਾਰਥਾਂ ਦਾ ਪ੍ਰਯੋਗ ਤੁਹਾਡੇ ਸੁੰਦਰ ਵਾਲਾਂ ਨੂੰ ਖਤਮ ਕਰ ਸਕਦਾ ਹੈ |

ਪੀਆਰਪੀ ਦੇ ਕਿੰਨੇ ਚੱਕਰ ਜਰੂਰੀ ਹਨ ?

ਪੀਆਰਪੀ ਦੇ ਕਿੰਨੇ ਚੱਕਰ ਜਰੂਰੀ ਹਨ ?

ਪੀਆਰਪੀ ਬਿਨਾ ਅਪਰੇਸ਼ਨ ਤੋਂ ਕੀਤਾ ਜਾਣ ਵਾਲਾ ਵਾਲ ਟਰਾਂਸਪਲਾਂਟ ਦਾ ਤਰੀਕਾ ਹੈ ਅਤੇ ਇਸਦੇ ਸਹੀ ਅਤੇ ਵਧੀਆ ਨਤੀਜੇ ਲੈਣ ਲਈ ਇਸਨੂੰ ਸਮੇ ਦੇ ਕੁਜ ਅੰਤਰਾਲਾਂ ਵਿਚ ਦੁਹੂਰਾਉਣਾ ਪੈਂਦਾ ਹੈ | ਜੇ ਪੀਆਰਪੀ ਦੇ ਤਿੰਨ ਚੱਕਰ ਪੂਰੇ ਕੀਤੇ ਜਾਣ ਤਾ ਇਹ ਬਹੁਤ ਵਧੀਆ ਨਤੀਜੇ ਦੇ ਸਕਦੀ ਹੈ| ਕੁਜ ਲੋਕ ਅਜੇਹੇ ਵੀ ਹਨ ਜਿਨ੍ਹਾਂ ਨੂੰ ਅਪਰੇਸ਼ਨ ਤੋਂ ਬਹੁਤ ਡਰ ਲੱਗਦਾ ਹੈ ਜਾਂ ਉਹ ਆਪਣੇ ਆਪ ਨੂੰ ਸੁਰਿਖਅਤ ਨਹੀਂ ਸਮਝਦੇ | ਇਸ ਤਰਾਂ ਦੇ ਬਹੁਤ ਸਾਰੇ ਲੋਕਾਂ ਨੇ ਇਸ ਤਕਨੀਕ ਨਾਲ ਆਪਣਾ ਇਲਾਜ ਕਰਵਾ ਕੇ ਸਫਲਤਾ ਪੂਰਵਕ ਵੱਲ ਉੱਗਾਏ ਹਨ | ਇਸ ਵਿਧੀ ਦੀ ਸਭ ਤੋਂ ਵਧੀਆ ਗੱਲ ਹੈ ਕਿ ਅਪਰੇਸ਼ਨ ਨਹੀਂ ਕਰਨਾ ਪੈਂਦਾ | ਕਿਸੇ ਕਿਸਮ ਦੀ ਅਲਰਜੀ , ਖੂਨ ਨਿਕਲਣ ਅਤੇ ਚਮੜੀ ਤੇ ਨਿਸ਼ਾਨ ਵਰਗਾ ਕੋਈ ਮੁੱਦਾ ਪੈਦਾ ਨਹੀਂ ਹੁੰਦਾ |

ਕੀ ਵਾਲਾਂ ਦਾ ਟਰਾਂਸਪਲਾਂਟ ਮਹਿਲਾਵਾਂ ਲਈ ਸਹੀ ਹੈ ?

ਕੀ ਵਾਲਾਂ ਦਾ ਟਰਾਂਸਪਲਾਂਟ ਮਹਿਲਾਵਾਂ ਲਈ ਸਹੀ ਹੈ ?

ਔਰਤ ਅਤੇ ਮਰਦ | ਦੋਨੋਂ ਹੀ ਇਸ ਤਕਨੀਕ ਦੀ ਵਰਤੋਂ ਕਰਕੇ ਗੰਜੇਪਨ ਤੋਂ ਛੁਟਕਾਰਾ ਪਾ ਸਕਦੇ ਹਨ | ਇਸ ਤਕਨੀਕ ਵਿਚ ਮਨੁੱਖ ਦੇ ਸ਼ਰੀਰ ਵਿੱਚੋ ਥੋੜਾ ਜੇਹਾ ਖੂਨ ਲਿਆ ਜਾਂਦਾ ਹੈ | ਫਿਰ ਉਸ ਵਿਚ ਜੀਵਨ ਦਾਇਕ ਕੋਸ਼ਿਕਾਵਾਂ, ਜਿਨ੍ਹਾਂ ਨੂੰ ਪਲੇਲੇਟ੍ਸ ਸੈੱਲ ਵੀ ਕਿਹਾ ਜਾਂਦਾ ਹੈ, ਨੂੰ ਸਾਰਿਜਾਂ ਦੀ ਮਦਦ ਨਾਲ ਗੰਜੇਪਨ ਵਾਲੀ ਜਗ੍ਹਾ ਤੇ ਚਮੜੀ ਦੇ ਅੰਦਰ ਭੇਜਿਆ ਜਾਂਦਾ ਹੈ | ਇਕ ਸੈੱਲ ਅੰਦਰ ਜਾਂ ਕਾ ਵਾਲਾਂ ਦੇ ਉਗਣ ਦਾ ਕਾਰਨ ਬਣਦੇ ਹਨ | ਇਕ ਵਿਧੀ ਅਪਰੇਸ਼ਨ ਵਿਧੀ ਨਾਲੋਂ ਲੰਬੀ ਹੁੰਦੀ ਹੈ ਅਤੇ ਵੱਲ ਬਹੁਤ ਸ਼ਾਨਦਾਰ ਅਤੇ ਸੇਹਤਮੰਦ ਹੁੰਦੇ ਹਨ |

About The Author

shtc

No Comments

Leave a Reply

logo